pa_tn/1CO/15/35.md

1.7 KiB

ਪਰ ਕੋਈ ਆਖੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ ? ਅਤੇ ਕਿਸ ਤਰ੍ਹਾਂ ਦੀ ਦੇਹ ਦੇ ਨਾਲ ਆਉਂਦੇ ਹਨ ?

ਸਮਾਂਤਰ ਅਨੁਵਾਦ: “ਪਰ ਕੁਝ ਆਖਣਗੇ ਕਿ ਉਹ ਕਲਪਨਾ ਨਹੀਂ ਕਰ ਸਕਦੇ ਕਿ ਕਿਵੇਂ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇਗਾ, ਅਤੇ ਜੀ ਉਠਣ ਦੇ ਸਮੇਂ ਪਰਮੇਸ਼ੁਰ ਉਹਨਾਂ ਨੂੰ ਕਿਸ ਤਰ੍ਹਾਂ ਦੀ ਦੇਹ ਦੇਵੇਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੋਈ

ਸਮਾਂਤਰ ਅਨੁਵਾਦ: “ਕੋਈ ਵੀ ਜੋ ਜੀ ਉਠਣ ਦੇ ਬਾਰੇ ਪ੍ਰਸ਼ਨ ਕਰੇਗਾ”

ਸਰੀਰ ਦੀ ਕਿਸਮ

ਸਰੀਰ ਦੀ ਕਿਸਮ: ਆਤਮਿਕ ਜਾਂ ਭੌਤਿਕ ਜਾਂ ਅਕਾਰ ਅਤੇ ਮਾਦਾ

ਤੁਸੀਂ ਬਹੁਤ ਨਾਦਾਨ ਹੋ

ਸਮਾਂਤਰ ਅਨੁਵਾਦ: “ਤੁਸੀਂ ਇਸ ਦੇ ਬਾਰੇ ਕੁਝ ਵੀ ਨਹੀਂ ਜਾਣਦੇ”

ਜੋ ਕੁਝ ਤੂੰ ਬੀਜ਼ਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ

ਬੀਜ਼ ਉਸ ਸਮੇਂ ਤੱਕ ਨਹੀਂ ਉਗੇਗਾ ਜਦੋਂ ਤੱਕ ਇਸ ਨੂੰ ਧਰਤੀ ਦੇ ਹੇਠਾਂ ਦਫਨਾਇਆ ਨਹੀਂ ਜਾਂਦਾ | ਇਸੇ ਤਰ੍ਹਾਂ ਇੱਕ ਵਿਅਕਤੀ ਦਾ ਮਰਨਾ ਜਰੂਰੀ ਹੈ ਤਾਂ ਕਿ ਉਸ ਨੂੰ ਪਰਮੇਸ਼ੁਰ ਜਿਵਾਲੇ | (ਦੇਖੋ: ਅਲੰਕਾਰ)