pa_tn/ROM/04/16.md

25 lines
3.1 KiB
Markdown

# ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਕਿ ਕਿਰਪਾ ਦੇ ਅਨੁਸਾਰ ਠਹਿਰੇ
“ਇੱਥੇ ਇਸ ਦਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਕਰਨ ਦੇ ਨਾਲ ਕਿਰਪਾ ਨੂੰ ਪਾਇਆ: ਇਹ ਇਸ ਲਈ ਤਾਂ ਕਿ ਇਹ ਮੁਫ਼ਤ ਦਾਤ ਹੋ ਸਕੇ”
# ਇਸ ਲਈ ਕਿ ਵਾਅਦਾ ਸਾਰੀ ਅੰਸ ਦੇ ਲਈ ਪੱਕਾ ਰਹੇ
“ਤਾਂ ਕਿ ਅਬਰਾਹਾਮ ਦੇ ਸਾਰੇ ਵੰਸ਼ਜ ਵਾਅਦੇ ਨੂੰ ਪ੍ਰਾਪਤ ਕਰਨ”
# ਉਹ ਜਿਹੜੇ ਸ਼ਰਾ ਨੂੰ ਜਾਣਦੇ ਹਨ
ਇਹ ਯਹੂਦੀ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਮੂਸਾ ਦੀ ਸ਼ਰਾ ਦੀ ਪਾਲਨਾ ਕਰਦੇ ਹਨ |
# ਉਹ ਜਿਹੜੇ ਅਬਰਾਹਾਮ ਵਰਗਾ ਵਿਸ਼ਵਾਸ ਰੱਖਦੇ ਹਨ
ਇਹ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਅਬਰਾਹਾਮ ਦੇ ਵਿਸ਼ਵਾਸ ਵਾਂਗੂ ਵਿਸ਼ਵਾਸ ਕਰਦੇ ਹਨ ਜਿਵੇਂ ਉਸ ਨੇ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਕੀਤਾ |
ਅਨੁਵਾਦ ਟਿੱਪਣੀਆਂ
# ਸਾਡੇ ਸਾਰੀਆਂ ਦਾ ਪਿਤਾ
ਇੱਥੇ ਸ਼ਬਦ “ਸਾਡਾ” ਪੌਲੁਸ ਅਤੇ ਸਾਰੇ ਯਹੂਦੀ ਅਤੇ ਗੈਰ ਯਹੂਦੀ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ ਜਿਹੜੇ ਮਸੀਹ ਦੇ ਵਿੱਚ ਹਨ | ਅਬਰਾਹਾਮ ਯਹੂਦੀ ਲੋਕਾਂ ਦਾ ਸਰੀਰਕ ਪੁਰਖਾ ਹੈ, ਪਰ ਉਹ ਵਿਸ਼ਵਾਸੀਆਂ ਦਾ ਆਤਮਿਕ ਪਿਤਾ ਵੀ ਹੈ | (ਦੇਖੋ: ਸੰਮਲਿਤ)
# ਜਿਵੇਂ ਲਿਖਿਆ ਗਿਆ ਹੈ
ਇਹ ਕਿੱਥੇ ਲਿਖਿਆ ਹੈ ਉਸ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਜਿਵੇਂ ਧਰਮ ਸ਼ਾਸ਼ਤਰ ਦੇ ਵਿੱਚ ਲਿਖਿਆ ਗਿਆ ਹੈ |” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)
# ਮੈਂ ਤੈਨੂੰ ਬਣਾਇਆ ਹੈ
ਸ਼ਬਦ “ਤੁਸੀਂ” ਇੱਕਵਚਨ ਹੈ ਅਤੇ ਅਬਰਾਹਾਮ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)
# ਅਬਰਾਹਾਮ ਉਸ ਪਰਮੇਸ਼ੁਰ ਦੀ ਹਜੂਰੀ ਵਿੱਚ ਸੀ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਅਤੇ ਜਿਹੜਾ ਮੁਰਦਿਆਂ ਨੂੰ ਜਿਵਾਲਦਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅਬਰਾਹਾਮ ਪਰਮੇਸ਼ੁਰ ਦੀ ਹਜੂਰੀ ਵਿਸ਼ ਸੀ ਜਿਸ ਉੱਤੇ ਉਹ ਵਿਸ਼ਵਾਸ ਕਰਦਾ ਸੀ ਅਤੇ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ |”