pa_tn/PHP/01/25.md

21 lines
2.6 KiB
Markdown

# ਪਰ ਮੈਨੂੰ ਇਸ ਦੇ ਬਾਰੇ ਭਰੋਸਾ ਹੈ
“ਪਰ ਮੈਨੂੰ ਇਸ ਦਾ ਯਕੀਨ ਹੈ”
# ਮੈਂ ਜਾਣਦਾ ਹਾਂ ਕਿ ਮੈਂ ਰਹਾਂਗਾ
“ਮੈਂ ਜਾਣਦਾ ਹਾਂ ਕਿ ਮੈਂ ਜਿਉਂਦਾ ਰਹਾਂਗਾ” ਜਾਂ “ਮੈਂ ਜਾਣਦਾ ਹਾਂ ਕਿ ਮੈਂ ਜਿਉਂਦਾ ਰਹਾਂਗਾ”
# ਅਤੇ ਤੁਹਾਡੇ ਸਾਰਿਆਂ ਦੇ ਨਾਲ ਠਹਿਰਾਂਗਾ
“ਅਤੇ ਮੈਂ ਤੁਹਾਡੀ ਸਾਰਿਆਂ ਦੀ ਸੇਵਾ ਕਰਦਾ ਰਹਾਂਗਾ”
# ਇਸ ਲਈ ਮਸੀਹ ਯਿਸੂ ਵਿੱਚ ਜੋ ਤੁਹਾਡਾ ਅਭਮਾਨ ਮੇਰੇ ਉੱਤੇ ਹੈ ਤੁਹਾਡੇ ਕੋਲ ਫੇਰ ਆਉਣ ਕਰਕੇ ਵਧ ਜਾਵੇ
“ਇਸ ਲਈ ਜਦੋਂ ਮੈਂ ਤੁਹਾਡੇ ਕੋਲ ਫਿਰ ਆਵਾਂ, ਜੋ ਮੈਂ ਮਸੀਹ ਯਿਸੂ ਦੇ ਲਈ ਕੀਤਾ ਉਸ ਦੇ ਕਾਰਨ ਤੁਹਾਨੂੰ ਮੇਰੇ ਉੱਤੇ ਅਭਮਾਨ ਹੋਵੇ |”
# ਕੇਵਲ ਤੁਸੀਂ ਮਸੀਹ ਦੀ ਖ਼ੁਸ਼ਖਬਰੀ ਦੇ ਜੋਗ ਚਾਲ ਚੱਲੋ
“ਕੇਵਲ ਤੁਸੀਂ ਆਪਣੇ ਜੀਵਨਾਂ ਨੂੰ ਉਸ ਢੰਗ ਦੇ ਨਾਲ ਗੁਜਾਰੋ ਜਿਹੜਾ ਖ਼ੁਸ਼ਖਬਰੀ ਦੇ ਜੋਗ ਹੈ”
# ਇੱਕ ਮਨ ਹੋ ਕੇ ਇੱਕੋ ਆਤਮਾ ਦੇ ਵਿੱਚ ਦ੍ਰਿੜ ਰਹੋ
ਇਹ ਦੋ ਪੰਕਤੀਆਂ ਇੱਕ ਹੀ ਚੀਜ਼ ਨੂੰ ਦੋ ਅਲੱਗ ਅਲੱਗ ਢੰਗਾਂ ਦੇ ਨਾਲ ਕਹਿੰਦੀਆਂ ਹਨ, ਤਾਂ ਕਿ ਇਸ ਤੇ ਜ਼ੋਰ ਦਿੱਤਾ ਜਾਵੇ ਕਿ ਇੱਕ ਦੂਸਰੇ ਦੇ ਨਾਲ ਸਹਿਮਤੀ ਦੇ ਵਿੱਚ ਅਤੇ ਏਕਤਾ ਦੇ ਵਿੱਚ ਰਹਿਣਾ ਕਿੰਨਾ ਜਰੂਰੀ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਏਕਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰੋ” ਜਾਂ “ਆਪਣਾ ਜੀਵਨ ਇਸ ਤਰ੍ਹਾਂ ਬਤੀਤ ਕਰੋ ਜਿਵੇਂ ਤੁਸੀਂ ਇੱਕ ਹੀ ਵਿਅਕਤੀ ਹੋਵੋ |” (ਦੇਖੋ: ਨਕਲ)
# ਮਿਲ ਕੇ ਖ਼ੁਸ਼ਖਬਰੀ ਦੇ ਵਿਸ਼ਵਾਸ ਲਈ ਯਤਨ ਕਰਦੇ ਰਹੋ
“ਖ਼ੁਸ਼ਖਬਰੀ ਨੂੰ ਸਿਖਾਉਣ ਦੇ ਲਈ ਇਕੱਠੇ ਕੰਮ ਕਰੋ ਤਾਂ ਕਿ ਦੂਸਰੇ ਮਸੀਹ ਉੱਤੇ ਵਿਸ਼ਵਾਸ ਕਰ ਸਕਣ”