pa_tn/PHM/01/10.md

5.8 KiB

ਉਨੇਸਿਮੁਸ

ਇਹ ਇੱਕ ਆਦਮੀ ਦਾ ਨਾਮ ਹੈ | ਦੇਖੋ (ਨਾਵਾਂ ਦਾ ਅਨੁਵਾਦ ਕਰਨਾ)

ਮੇਰਾ ਬੱਚਾ ਉਨੇਸਿਮੁਸ

“ਮੇਰੇ ਪੁੱਤਰ ਉਨੇਸਿਮੁਸ |” ਪੌਲੁਸ ਆਪਣੇ ਅਤੇ ਉਨੇਸਿਮੁਸ ਦੇ ਰਿਸ਼ਤੇ ਦੀ ਤੁਲਨਾ ਉਸ ਰਿਸ਼ਤੇ ਨਾਲ ਕਰਦਾ ਹੈ ਜੋ ਇੱਕ ਪਿਤਾ ਅਤੇ ਪੁੱਤਰ ਦਾ ਹੁੰਦਾ ਹੈ | ਉਨੇਸਿਮੁਸ ਪੌਲੁਸ ਦਾ ਅਸਲ ਪੁੱਤਰ ਨਹੀਂ ਸੀ, ਪਰ ਜਦੋਂ ਪੌਲੁਸ ਨੇ ਉਸਨੂੰ ਯਿਸੂ ਬਾਰੇ ਸਿਖਾਇਆ ਤਾਂ ਉਸ ਨੇ ਆਤਮਿਕ ਜਿੰਦਗੀ ਪ੍ਰਾਪਤ ਕੀਤੀ, ਅਤੇ ਪੌਲੁਸ ਉਸ ਨਾਲ ਪ੍ਰੇਮ ਕਰਦਾ ਸੀ | ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਮੇਰੇ ਪਿਆਰੇ ਪੁੱਤਰ ਉਨੇਸਿਮੁਸ” ਜਾਂ “ਮੇਰੇ ਆਤਮਿਕ ਪੁੱਤਰ ਉਨੇਸਿਮੁਸ |” (ਦੇਖ: ਅਲੰਕਾਰ)

ਜੋ ਮੇਰੇ ਤੋਂ ਉਤਪਨ ਹੋਇਆ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਜੋ ਮੇਰਾ ਪੁੱਤਰ ਬਣਿਆ” ਜਾਂ “ਜੋ ਮੇਰੇ ਪੁੱਤਰ ਵਰਗਾ ਬਣਿਆ |” ਉਨੇਸਿਮੁਸ ਪੌਲੁਸ ਦੇ ਲਈ ਪੁੱਤਰ ਦੇ ਵਰਗਾ ਕਿਵੇਂ ਬਣਿਆ, ਇਸ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਉਹ ਮੇਰਾ ਆਤਮਿਕ ਪੁੱਤਰ ਬਣਿਆ ਜਦੋਂ ਮੈਂ ਉਸਨੂੰ ਮਸੀਹ ਦੇ ਬਾਰੇ ਸਿਖਾਇਆ ਅਤੇ ਉਸ ਨੇ ਜੀਵਨ ਨੂੰ ਪ੍ਰਾਪਤ ਕੀਤਾ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਮੇਰੇ ਬੰਧਨਾਂ ਵਿੱਚ

“ਮੇਰੀਆਂ ਜ਼ੰਜੀਰਾਂ ਵਿੱਚ |” ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਕੈਦ ਵਿੱਚ ਹੋਣ ਦੇ ਸਮੇਂ |” ਕੈਦੀਆਂ ਨੂੰ ਅਕਸਰ ਜੰਜੀਰਾਂ ਵਿੱਚ ਬੰਨਿਆ ਜਾਂਦਾ ਸੀ | ਪੌਲੁਸ ਕੈਦ ਵਿੱਚ ਸੀ ਜਦੋਂ ਉਸਨੇ ਉਨੇਸਿਮੁਸ ਨੂੰ ਸਿਖਾਇਆ, ਅਤੇ ਜਦੋਂ ਉਸ ਨੇ ਇਹ ਪੱਤ੍ਰੀ ਲਿਖੀ ਉਸ ਸਮੇਂ ਵੀ ਉਹ ਕੈਦ ਵਿੱਚ ਹੀ ਸੀ | (ਦੇਖੋ: ਲੱਛਣ ਅਲੰਕਾਰ)

ਜੋ ਪਹਿਲਾਂ ਕਿਸੇ ਲਾਭ ਦਾ ਨਹੀਂ ਸੀ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਵਿੱਚ ਕੀਤਾ ਜਾ ਸਕਦਾ ਹੈ: “ਪਹਿਲਾਂ ਉਹ ਬੇਕਾਰ ਸੀ |”

ਪਰ ਹੁਣ ਲਾਭਦਾਇਕ ਹੈ

“ਪਰ ਹੁਣ ਉਹ ਕੰਮ ਦਾ ਹੈ |” ਅਨੁਵਾਦਕ ਹੇਠਾਂ ਟਿੱਪਣੀ ਵੀ ਲਿਖ ਸਕਦੇ ਹਨ “ਉਨੇਸਿਮੁਸ ਨਾਮ ਦਾ ਅਰਥ “ਲਾਭਦਾਇਕ” ਜਾਂ “ਕੰਮ ਦਾ” ਹੈ |

ਮੈਂ ਉਸ ਨੂੰ ਖੁਦ ਤੇਰੇ ਕੋਲ ਵਾਪਿਸ ਭੇਜਿਆ ਹੈ

“ਮੈਂ ਉਨੇਸਿਮੁਸ ਨੂੰ ਵਾਪਿਸ ਤੇਰੇ ਕੋਲ ਭੇਜਿਆ ਹੈ |” ਜਦੋਂ ਕਿ ਪੌਲੁਸ ਇਹ ਪੱਤ੍ਰੀ ਉਨੇਸਿਮੁਸ ਨੂੰ ਭੇਜਣ ਤੋਂ ਪਹਿਲਾਂ ਹੀ ਲਿਖ ਰਿਹਾ ਸੀ, ਤਾਂ ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਮੈਂ ਉਸ ਨੂੰ ਤੇਰੇ ਕੋਲ ਵਾਪਿਸ ਭੇਜ ਰਿਹਾ ਹਾਂ” (UDB) |

ਉਸਨੂੰ ਜੋ ਮੇਰੇ ਕਲੇਜੇ ਦਾ ਟੁਕੜਾ ਹੈ

ਇੱਥੇ ਸ਼ਬਦ “ਦਿਲ ਦਾ ਟੁਕੜਾ” ਦਾ ਇਸਤੇਮਾਲ ਉਸ ਲਈ ਕੀਤਾ ਗਿਆ ਹੈ ਜਿਸ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ | ਇਸ ਪੰਕਤੀ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਜਿਸ ਨੂੰ ਮੈਂ ਬਹੁਤ ਜਿਆਦਾ ਪਿਆਰ ਕਰਦਾ ਹਾਂ |” ਪੌਲੁਸ ਇਹ ਉਨੇਸਿਮੁਸ ਦੇ ਬਾਰੇ ਕਹਿ ਰਿਹਾ ਸੀ | (ਦੇਖੋ: ਲੱਛਣ ਅਲੰਕਾਰ)

ਜਿਸ ਨੂੰ ਮੈਂ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਸੀ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਵਿੱਚ ਕੀਤਾ ਜਾ ਸਕਦਾ ਹੈ: “ਮੈਂ ਉਸ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ |”

ਤਾਂ ਕਿ ਉਹ ਤੇਰੀ ਥਾਂ ਮੇਰੀ ਸਹਾਇਤਾ ਕਰੇ

“ਕਿਉਂਕਿ ਤੂੰ ਇੱਥੇ ਨਹੀਂ ਆ ਸਕਦਾ, ਤਾਂ ਉਹ ਮੇਰੀ ਸਹਾਇਤਾ ਕਰੇ |” ਇਸ ਨੂੰ ਇੱਕ ਅਲੱਗ ਵਾਕ ਦੇ ਵਿੱਚ ਵੀ ਅਨੁਵਾਦ ਕੀਤਾ ਜਾ ਸਕਦਾ ਹੈ: “ਤੇਰੀ ਥਾਂ ਤੇ ਉਹ ਮੇਰੀ ਸਹਾਇਤਾ ਕਰੇਗਾ |”

ਮੈਂ ਜੋ ਬੰਧਨਾ ਵਿੱਚ ਹਾਂ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਜਦੋਂ ਮੈਂ ਕੈਦ ਵਿੱਚ ਹਾਂ” ਜਾਂ “ਕਿਉਂਕਿ ਮੈਂ ਕੈਦ ਵਿੱਚ ਹਾਂ |”

ਖ਼ੁਸ਼ਖਬਰੀ ਦੇ ਕਾਰਨ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਕਿਉਂਕਿ ਮੈਂ ਖ਼ੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ |”