pa_tn/MAT/11/23.md

4.2 KiB

ਪਰਮੇਸ਼ੁਰ ਉਹਨਾਂ ਸ਼ਹਿਰਾਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਜਿੱਥੇ ਉਸ ਨੇ ਪਹਿਲਾਂ ਚਮਤਕਾਰ ਕੀਤੇ ਸਨ |

ਤੂੰ, ਕਫ਼ਰਨਾਹੂਮ

ਯਿਸੂ ਕਫ਼ਰਨਾਹੂਮ ਸ਼ਹਿਰ ਦੇ ਲੋਕਾਂ ਨੂੰ ਇਸ ਤਰ੍ਹਾਂ ਬੋਲ ਰਿਹਾ ਹੈ ਜਿਵੇਂ ਉਹ ਉਸਨੂੰ ਸੁਣ ਰਹੇ ਹਨ, ਪਰ ਉਹ ਨਹੀਂ ਸੁਣ ਰਹੇ | (ਦੇਖੋ: apostrophe) ਪੜਨਾਂਵ “ਤੁਸੀਂ” ਇੱਕਵਚਨ ਹੈ ਅਤੇ ਇਹਨਾਂ ਦੋ ਆਇਤਾਂ ਵਿੱਚ ਕਫ਼ਰਨਾਹੂਮ ਦੇ ਨਾਲ ਸਬੰਧਿਤ ਹੈ |

ਕਫ਼ਰਨਾਹੂਮ ... ਸਦੂਮ

ਇਹਨਾਂ ਸ਼ਹਿਰਾਂ ਦੇ ਨਾਮ ਇਹਨਾਂ ਵਿੱਚ ਰਹਿੰਦੇ ਲੋਕਾਂ ਦੇ ਲਈ ਲੱਛਣ ਅਲੰਕਾਰਾਂ ਦੇ ਰੂਪ ਵਿੱਚ ਵਰਤੇ ਗਏ ਹਨ | (ਦੇਖੋ: ਲੱਛਣ ਅਲੰਕਾਰ)

ਕੀ ਤੂੰ ਸੋਚਦਾ ਹੈਂ ਕਿ ਤੂੰ ਆਕਾਸ਼ ਤੱਕ ਉੱਚਾ ਕੀਤਾ ਜਾਵੇਂਗਾ ?

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ ਜਿਸ ਵਿੱਚ ਯਿਸੂ ਕਫ਼ਰਨਾਹੂਮ ਦੇ ਲੋਕਾਂ ਨੂੰ ਉਹਨਾਂ ਦੇ ਘਮੰਡ ਦੇ ਕਾਰਨ ਝਿੜਕਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ) ਇਸ ਦਾ ਅਨੁਵਾਦ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ: ਕੀ ਤੂੰ ਆਕਾਸ਼ ਤੱਕ ਜਾਵੇਂਗਾ ?” ਜਾਂ “ਕੀ ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਤੈਨੂੰ ਆਦਰ ਦੇਵੇਗਾ ?” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉੱਚਾ ਕੀਤਾ ਜਾਵੇਗਾ

“ਆਦਰ ਦਿੱਤਾ ਜਾਵੇਗਾ |” (ਦੇਖੋ: ਮੁਹਾਵਰੇ)

ਤੂੰ ਪਤਾਲ ਤੱਕ ਉਤਾਰਿਆ ਜਾਵੇਂਗਾ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ : “ਪਰਮੇਸ਼ੁਰ ਤੈਨੂੰ ਪਤਾਲ ਵਿੱਚ ਉਤਾਰੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ ਜੇਕਰ ਉਹ ਸਦੂਮ ਵਿੱਚ ਕੀਤੇ ਜਾਂਦੇ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ : “ਜੇਕਰ ਮੈਂ ਉਹ ਚਮਤਕਾਰ ਸਦੂਮ ਵਿੱਚ ਕਰਦਾ ਜਿਹੜੇ ਮੈਂ ਤੇਰੇ ਵਿੱਚ ਕੀਤੇ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਾਮਰਥੀ ਕੰਮ

“ਸਾਮਰਥੀ ਕੰਮ” ਜਾਂ “ਸ਼ਕਤੀ ਦੇ ਕੰਮ” ਜਾਂ “ਚਮਤਕਾਰ” (UDB)

ਇਹ ਅੱਜ ਤੱਕ ਬਣਿਆ ਰਹਿੰਦਾ

ਪੜਨਾਂਵ “ਇਹ” ਸਦੂਮ ਦੇ ਸ਼ਹਿਰ ਦੇ ਨਾਲ ਸਬੰਧਿਤ ਹੈ | ਨਿਆਉਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਝੱਲਣ ਜੋਗ ਹੋਵੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਨਿਆਉਂ ਦੇ ਦਿਨ ਸਦੂਮ ਦੇ ਦੇਸ ਉੱਤੇ ਤੇਰੇ ਨਾਲੋਂ ਜਿਆਦਾ ਦਯਾ ਕਰੇਗਾ” ਜਾਂ “ਪਰਮੇਸ਼ੁਰ ਨਿਆਉਂ ਦੇ ਦਿਨ ਸਦੂਮ ਦੇ ਲੋਕਾਂ ਨਾਲੋਂ ਤੈਨੂੰ ਜਿਆਦਾ ਸਜ਼ਾ ਦੇਵੇਗਾ” (ਦੇਖੋ UDB) | ਅਸਪੱਸ਼ਟ ਜਾਣਕਾਰੀ ਇਹ ਹੈ “ਕਿਉਂਕਿ ਤੁਸੀਂ ਮੇਰੇ ਤੇ ਵਿਸ਼ਵਾਸ ਅਤੇ ਤੋਬਾ ਨਹੀਂ ਕੀਤੀ, ਭਾਵੇਂ ਕਿ ਤੁਸੀਂ ਮੈਨੂੰ ਚਮਤਕਾਰ ਕਰਦੇ ਹੋਏ ਦੇਖਿਆ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)