pa_tn/GAL/05/03.md

1.9 KiB

ਸਾਖੀ ਦੇਣਾ

“ਘੋਸ਼ਣਾ ਕਰਨਾ” ਜਾਂ “ਇੱਕ ਗਵਾਹ ਦੀ ਤਰ੍ਹਾਂ ਕੰਮ ਕਰਨਾ”

ਹਰੇਕ ਮਨੁੱਖ ਲਈ ਜਿਹੜਾ ਸੁੰਨਤ ਕਰਾਉਂਦਾ ਹੈ

“ਹਰੇਕ ਮਨੁੱਖ ਲਈ ਜਿਹੜਾ ਯਹੂਦੀ ਬਣ ਗਿਆ ਹੈ |” ਪੌਲੁਸ ਸੁੰਨਤ ਨੂੰ ਯਹੂਦੀ ਬਣਨ ਦੇ ਲਈ ਲੱਛਣ ਅਲੰਕਾਰ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ | (ਦੇਖੋ: ਲੱਛਣ ਅਲੰਕਾਰ)

ਕਰਜ਼ਾਈ

“ਬੰਧਨ ਵਿੱਚ” ਜਾਂ “ਮਜਬੂਰ” ਜਾਂ “ਗ਼ੁਲਾਮ”

ਕਰਨ ਲਈ

“ਮੰਨਣ ਲਈ”

ਤੁਸੀਂ ਮਸੀਹ ਨਾਲੋਂ ਅੱਡ ਹੋ ਗਏ ਹੋ

“ਤੁਸੀਂ ਮਸੀਹ ਦੇ ਨਾਲੋਂ ਆਪਣਾ ਸੰਬੰਧ ਤੋੜ ਲਿਆ ਹੈ”

ਸ਼ਰਾ ਦੇ ਨਾਲ ਧਰਮੀ ਬਣਨਾ ਚਾਹੁੰਦੇ ਹੋ

“ਭਲਾਈ ਨੂੰ ਪਾਉਣ ਦੇ ਉਹਨਾਂ ਢੰਗਾਂ ਨੂੰ ਦੇਖਣਾ ਜਿਹਨਾਂ ਦੀ ਪਰਮੇਸ਼ੁਰ ਨੇ ਸ਼ਰਾ ਦੇ ਦੁਆਰਾ ਘੋਸ਼ਣਾ ਕੀਤੀ |” ਸ਼ਰਾ ਯਹੂਦੀ ਮੱਤ ਦੇ ਲਈ ਲੱਛਣ ਅਲੰਕਾਰ ਹੈ |

ਤੁਸੀਂ ਕਿਰਪਾ ਤੋਂ ਡਿੱਗ ਗਏ ਹੋ

ਪੌਲੁਸ ਉਸ ਵਿਅਕਤੀ ਦੀ ਤੁਲਨਾ ਜਿਹੜਾ ਕਹਿੰਦਾ ਹੈ ਕਿ ਮੈਨੂੰ ਮਸੀਹ ਦੀ ਕਿਰਪਾ ਦੀ ਲੋੜ ਨਹੀਂ ਹੈ, ਉਸ ਵਿਅਕਤੀ ਦੇ ਨਾਲ ਕਰਦਾ ਹੈ ਜਿਹੜਾ ਇੱਕ ਚੰਗੇ ਉੱਚੇ ਪਦ ਤੋਂ ਡਿੱਗ ਕੇ ਬੁਰੇ ਨੀਵੇਂ ਪਦ ਤੇ ਆ ਗਿਆ ਹੈ | (ਦੇਖੋ: ਅਲੰਕਾਰ)