pa_tn/ACT/15/15.md

2.1 KiB

(ਯਾਕੂਬ ਬੋਲਣਾ ਜਾਰੀ ਰੱਖਦਾ ਹੈ |)

ਇਸ ਦੇ ਨਾਲ ਮਿਲਦੇ ਹਨ

“ਇਸ ਸਚਾਈ ਦੀ ਪੁਸ਼ਟੀ ਕਰਦੇ ਹਨ” ਜਾਂ “ਇਸ ਸਚਾਈ ਦੇ ਨਾਲ ਮਿਲਦੇ ਹਨ”

ਮੈਂ ਮੁੜ ਆਵਾਂਗਾ...ਮੈਂ ਬਣਾਵਾਂਗਾ...ਮੈਂ ਖੜਾ ਕਰਾਂਗਾ

“ਮੈਂ” ਪਰਮੇਸ਼ੁਰ ਦੇ ਨਾਲ ਸੰਬੰਧਿਤ ਹੈ ਜਿਹੜਾ ਨਬੀ ਦੇ ਦੁਆਰਾ ਬੋਲ ਰਿਹਾ ਹੈ |

ਮੈਂ ਦਾਊਦ ਦੇ ਡੇਰੇ ਨੂੰ ਫੇਰ ਬਣਾਵਾਂਗਾ

ਇਹ ਭਾਵ ਪਰਮੇਸ਼ੁਰ ਦਾ ਹਵਾਲਾ ਰਾਜਾ ਦਾਊਦ ਦੇ ਘਰਾਣੇ ਦੇ ਵਿੱਚੋਂ ਇੱਕ ਰਾਜਾ ਚੁਣਨ ਦੇ ਲਈ ਦਿੰਦਾ ਹੈ | (UDB) (ਦੇਖੋ: ਲੱਛਣ ਅਲੰਕਾਰ)

ਮੈਂ ਉਸ ਦੇ ਉੱਜੜੇ ਹੋਏ ਨੂੰ ਫੇਰ ਬਣਾ ਕੇ ਖੜਾ ਕਰਾਂਗਾ, ਤਾਂ ਕਿ ਬਾਕੀ ਮਨੁੱਖ ਪ੍ਰਭੂ ਨੂੰ ਭਾਲਣ

“ਮੈਂ ਦਾਊਦ ਦੀ ਅੰਸ ਦੇ ਵਿੱਚੋਂ ਇੱਕ ਰਾਜਾ ਖੜਾ ਕਰਾਂਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਨੂੰ ਭਾਲਣ ਦਾ ਇੱਕ ਮੌਕਾ ਮਿਲੇ”

ਇਸ ਦੇ ਉਜਾੜ ਡੇਰੇ ਨੂੰ ਫੇਰ ਬਣਾਵਾਂਗਾ

“ਉਜਾੜ” ਉਹਨਾਂ ਪਿੱਛੇ ਰਹਿ ਗਈਆਂ ਕੰਧਾਂ ਅਤੇ ਇਮਾਰਤਾਂ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਕਿਸੇ ਸ਼ਹਿਰ ਨੂੰ ਤਬਾਹ ਕਰਨ ਤੋਂ ਬਾਅਦ ਬਚ ਜਾਂਦੀਆਂ ਹਨ ਜਾਂ ਬਹੁਤ ਸਮਾਂ ਖੜੀਆਂ ਰਹਿੰਦੀਆਂ ਹਨ |

ਜਿਹੜਾ ਇਹਨਾਂ ਪ੍ਰਾਚੀਨ ਗੱਲਾਂ ਨੂੰ ਪ੍ਰਗਟ ਕਰਦਾ ਹੈ

“ਜਿਹੜਾ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ”