pa_tn/1JN/02/01.md

30 lines
3.0 KiB
Markdown

# ਮੇਰੇ ਪਿਆਰੇ ਬੱਚੇ
ਯੂਹੰਨਾ ਇੱਕ ਬਜ਼ੁਰਗ ਵਿਅਕਤੀ ਅਤੇ ਉਹਨਾਂ ਦਾ ਆਗੂ ਸੀ | ਉਸ ਨੇ ਇਸ ਦੀ ਵਰਤੋਂ ਉਹਨਾਂ ਲਈ ਆਪਣਾ ਪ੍ਰੇਮ ਦਿਖਾਉਣ ਲਈ ਕੀਤੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮਸੀਹ ਵਿੱਚ ਮੇਰੇ ਪਿਆਰੇ ਬੱਚਿਓ” ਜਾਂ “ਤੁਸੀਂ ਜੋ ਮੈਨੂੰ ਮੇਰੇ ਬੱਚਿਆਂ ਦੀ ਤਰ੍ਹਾਂ ਪਿਆਰੇ ਹੋ |” (ਦੇਖੋ: ਅਲੰਕਾਰ)
# ਇਹ ਗੱਲਾਂ ਮੈਂ ਲਿਖਦਾ ਹਾਂ
“ਮੈਂ ਇਹ ਪੱਤ੍ਰੀ ਲਿਖ ਰਿਹਾ ਹਾਂ”
# ਪਰ ਜੇਕਰ ਕੋਈ ਪਾਪ ਕਰੇ
ਇਹ ਉਹ ਗੱਲ ਹੈ ਜੋ ਹੋਣ ਵਾਲੀ ਹੈ | “ਪਰ ਜਦੋਂ ਕੋਈ ਪਾਪ ਕਰੇ”
(ਦੇਖੋ: ਕਾਲਪਨਿਕ ਹਾਲਾਤ)
# ਅਸੀਂ...ਸਾਡਾ
ਆਇਤ 1
3 ਵਿੱਚ ਇਹ ਸ਼ਬਦ ਯੂਹੰਨਾ ਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹਨ ਜਿਹਨਾਂ ਨੂੰ ਉਹ ਲਿਖ ਰਿਹਾ ਸੀ | (ਦੇਖੋ: ਸੰਮਲਿਤ)
# ਪਿਤਾ ਦੇ ਕੋਲ ਇੱਕ ਵਕੀਲ
“ਕੋਈ ਜੋ ਪਰਮੇਸ਼ੁਰ ਨਾਲ ਗੱਲ ਕਰਦਾ ਹੈ ਅਤੇ ਉਸ ਨੂੰ ਸਾਨੂੰ ਮਾਫ਼ ਕਰਨ ਲਈ ਕਹਿੰਦਾ ਹੈ”
# ਯਿਸੂ ਮਸੀਹ ਧਰਮੀ
“ਅਤੇ ਉਹ ਵਿਅਕਤੀ ਯਿਸੂ ਮਸੀਹ ਹੈ, ਕੇਵਲ ਓਹੀ ਜੋ ਸੰਪੂਰਨ ਹੈ”
# ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੈ
“ਯਿਸੂ ਮਸੀਹ ਨੇ ਸਵੈ ਇੱਛਾ ਨਾਲ ਸਾਡੇ ਲਈ ਆਪਣੀ ਜਾਨ ਬਲੀਦਾਨ ਕਰ ਦਿੱਤੀ, ਇਸ ਲਈ ਨਤੀਜੇ ਵੱਜੋਂ ਪਰਮੇਸ਼ੁਰ ਸਾਡੇ ਪਾਪ ਮਾਫ਼ ਕਰਦਾ ਹੈ” (UDB)
# ਇਸ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ, ਜੇਕਰ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ
ਪੰਕਤੀ “ਅਸੀਂ ਉਸ ਨੂੰ ਜਾਣਦੇ ਹਾਂ” ਦਾ ਅਰਥ ਹੈ “ਸਾਡਾ ਉਸ ਨਾਲ ਸੰਬੰਧ ਹੈ |” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੇਕਰ ਅਸੀਂ ਉਹ ਕਰਦੇ ਹਾਂ ਜੋ ਉਹ ਕਰਨ ਲਈ ਕਹਿੰਦਾ ਹੈ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਾਡਾ ਉਸ ਨਾਲ ਚੰਗਾ ਸੰਬੰਧ ਹੈ |”
# ਉਸਨੂੰ...ਉਸਦਾ
ਇਹ ਸ਼ਬਦ ਯਿਸੂ ਜਾਂ ਪਰਮੇਸ਼ੁਰ ਨਾਲ ਸੰਬੰਧਿਤ ਹੋ ਸਕਦੇ ਹਨ | (ਦੇਖੋ: ਅਸਪੱਸ਼ਟਤਾ)