# ਪਰ ਜੇਕਰ ਸਰੀਰ ਵਿੱਚ ਜਿਉਂਣਾ ਮੇਰੀ ਮਿਹਨਤ ਤੋਂ ਫਲ ਦਿੰਦਾ ਹੈ ਸ਼ਬਦ”ਫਲ” ਇੱਥੇ ਪੌਲੁਸ ਦੇ ਕੰਮ ਦੇ ਚੰਗੇ ਨਤੀਜੇ ਦੇ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰ ਜੇਕਰ ਸਰੀਰ ਵਿੱਚ ਮੇਰਾ ਜਿਉਂਣਾ ਮੈਨੂੰ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਹੋਰਨਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਕਾਰਨ ਬਣਦਾ ਹੈ |” (ਦੇਖੋ: ਅਲੰਕਾਰ) # ਕਿਉਂਕਿ ਮੈਂ ਦੋਹਾਂ ਚੁਣਾਵਾਂ ਵਿਚਾਲੇ ਫਸਿਆ ਹੋਇਆ ਹਾਂ “ਮੈਂ ਚਿੰਤਾਂ ਵਿੱਚ ਹਾਂ ਕਿ ਮੈਨੂੰ ਜਿਉਂਣਾ ਚੁਣਨਾ ਚਾਹੀਦਾ ਹੈ ਜਾਂ ਮਰਨਾ |” # ਮੈਂ ਚਾਹੁੰਦਾ ਹਾਂ ਕਿ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਨਾਲ ਰਹਾਂ “ਛੁਟਕਾਰਾ” “ਮਰਨਾ” ਕਹਿਣ ਲਈ ਇੱਕ ਅਲੱਗ ਸ਼ਬਦ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਮਰਨਾ ਪਸੰਦ ਕਰਾਂਗਾ ਕਿਉਂਕਿ ਮੈਂ ਮਸੀਹ ਦੇ ਨਾਲ ਜਾ ਕੇ ਰਹਾਂਗਾ,” (ਦੇਖੋ: ਵਿਅੰਜਨ) # ਪਰ ਸਰੀਰ ਵਿੱਚ ਰਹਿਣਾ ਤੁਹਾਡੇ ਨਮਿੱਤ ਜਿਆਦਾ ਜਰੂਰੀ ਹੈ | “ਪਰ ਮੇਰਾ ਭੌਤਿਕ ਸਰੀਰ ਵਿੱਚ ਰਹਿਣਾ ਤੁਹਾਡੇ ਲਈ ਜਿਆਦਾ ਲਾਭਦਾਇਕ ਹੈ |”