ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਚਾਰ ਕਰਨਾ ਜਾਰੀ ਰੱਖਦਾ ਹੈ | # ਹੇ ਸੱਪਾਂ ਦੇ ਬੱਚਿਓ ਇਹ ਇੱਕ ਅਲੰਕਾਰ ਹੈ | ਜ਼ਹਿਰੀਲੇ ਸੱਪ ਖ਼ਤਰਨਾਕ ਹੁੰਦੇ ਹਨ ਅਤੇ ਬੁਰਾਈ ਨੂੰ ਪ੍ਰਗਟ ਕਰਦੇ ਹਨ | ਸਮਾਂਤਰ ਅਨੁਵਾਦ: “ਤੁਸੀਂ ਬੁਰੇ ਜ਼ਹਿਰੀਲੇ ਸੱਪੋ !” ਜਾਂ “ਤੁਸੀਂ ਜ਼ਹਿਰੀਲੇ ਸੱਪਾਂ ਦੀ ਤਰ੍ਹਾਂ ਬੁਰੇ ਹੋ |” (ਦੇਖੋ: ਅਲੰਕਾਰ) # ਕਿਸ ਨੇ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਦੱਸਿਆ ਇਸ ਅਲੰਕ੍ਰਿਤ ਪ੍ਰਸ਼ਨ ਦੇ ਨਾਲ ਯੂਹੰਨਾ ਉਹਨਾਂ ਲੋਕਾਂ ਨੂੰ ਝਿੜਕ ਰਿਹਾ ਹੈ ਕਿਉਂਕਿ ਉਹ ਯੂਹੰਨਾ ਨੂੰ ਕਹਿੰਦੇ ਸਨ ਕਿ ਸਾਨੂੰ ਬਪਤਿਸਮਾ ਦੇ ਤਾਂ ਕਿ ਅਸੀਂ ਪਰਮੇਸ਼ੁਰ ਤੋਂ ਆਉਣ ਵਾਲੀ ਸਜ਼ਾ ਤੋਂ ਬਚ ਜਾਈਏ, ਪਰ ਉਹ ਪਾਪ ਕਰਨਾ ਬੰਦ ਨਹੀਂ ਕਰਨਾ ਚਾਹੁੰਦੇ ਸਨ | “ਤੁਸੀਂ ਪਰਮੇਸ਼ੁਰ ਦੇ ਕੋਪ ਤੋਂ ਇਸ ਤਰ੍ਹਾਂ ਨਹੀਂ ਭੱਜ ਸਕਦੇ” ਜਾਂ “ਇਹ ਨਾ ਸੋਚੋ ਕਿ ਕੇਵਲ ਬਪਤਿਸਮਾ ਲੈਣ ਦੁਆਰਾ ਤੁਸੀਂ ਪਰਮੇਸ਼ੁਰ ਦੇ ਕੋਪ ਤੋਂ ਬਚ ਸਕਦੇ ਹੋ” (ਦੇਖੋ: ਅਲੰਕ੍ਰਿਤ ਪ੍ਰਸ਼ਨ) # ਆਉਣ ਵਾਲੇ ਕੋਪ ਤੋਂ ਸਮਾਂਤਰ ਅਨੁਵਾਦ: “ਆਉਣ ਵਾਲੀ ਸਜ਼ਾ ਤੋਂ” ਜਾਂ “ਪਰਮੇਸ਼ੁਰ ਦੇ ਕੋਪ ਤੋਂ ਜੋ ਆਉਣ ਵਾਲਾ ਹੈ” ਜਾਂ “ਕਿਉਂਕਿ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਣ ਵਾਲਾ ਹੈ |” ਸ਼ਬਦ “ਕੋਪ” ਪਰਮੇਸ਼ੁਰ ਦੀ ਸਜ਼ਾ ਦਾ ਹਵਾਲਾ ਦੇਣ ਲਈ ਵਰਤਿਆ ਗਿਆ ਹੈ ਕਿਉਂਕਿ ਕੋਪ ਦੇ ਨਾਲ ਸਜ਼ਾ ਆਉਂਦੀ ਹੈ | (ਦੇਖੋ: ਲੱਛਣ ਅਲੰਕਾਰ) # ਅਬਾਰਾਹਾਮ ਸਾਡਾ ਪਿਤਾ ਹੈ “ਅਬਰਾਹਾਮ ਸਾਡਾ ਪੁਰਖਾ ਹੈ” ਜਾਂ “ਅਸੀਂ ਅਬਰਾਹਾਮ ਦੇ ਵੰਸ਼ਜ ਹਾਂ” ਪਰਮੇਸ਼ੁਰ ਇਹਨਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ “ਪਰਮੇਸ਼ੁਰ ਇਹਨਾਂ ਪੱਥਰਾਂ ਤੋਂ ਵੀ ਵੰਸ਼ਜ ਬਣਾ ਸਕਦਾ ਹੈ ਅਤੇ ਉਹਨਾਂ ਨੂੰ ਅਬਰਾਹਾਮ ਨੂੰ ਦੇ ਸਕਦਾ ਹੈ”