# ਪੌਲੁਸ ਅਤੇ ਤਿਮੋਥਿਉਸ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪੌਲੁਸ ਅਤੇ ਤਿਮੋਥਿਉਸ ਦੇ ਵੱਲੋਂ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਅਸੀਂ, ਪੌਲੁਸ ਅਤੇ ਤਿਮੋਥਿਉਸ ਨੇ ਇਹ ਪੱਤ੍ਰੀ ਲਿਖੀ |” ਜੇਕਰ ਤੁਹਾਡੀ ਭਾਸ਼ਾ ਵਿੱਚ ਪੱਤ੍ਰੀ ਦੇ ਲੇਖਕ ਦੀ ਜਾਣ ਪਹਿਚਾਣ ਕਰਾਉਣ ਦਾ ਕੋਈ ਖਾਸ ਢੰਗ ਹੈ, ਤਾਂ ਉਸ ਦਾ ਇਸਤੇਮਾਲ ਇੱਥੇ ਕਰੋ | # ਮਸੀਹ ਯਿਸੂ ਦੇ ਸੇਵਕ “ਅਸੀਂ ਮਸੀਹ ਯਿਸੂ ਦੇ ਸੇਵਕ ਹਾਂ |” ਪੰਕਤੀ “ਅਸੀਂ ਹਾਂ” ਅਪ੍ਰ੍ਤੱਖ ਹੈ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ) # ਉਹਨਾਂ ਸਾਰਿਆਂ ਨੂੰ ਜਿਹੜੇ ਮਸੀਹ ਯਿਸੂ ਦੇ ਵਿੱਚ ਸੰਤ ਹਨ “ਮਸੀਹ ਵਿੱਚ ਸਾਰੇ ਵਿਸ਼ਵਾਸੀਆਂ ਨੂੰ” # ਨਿਗਾਹਬਾਨ ਅਤੇ ਸੇਵਕ “ਕਲੀਸਿਯਾ ਦੇ ਆਗੂ” # ਤੁਹਾਡੇ ਉੱਤੇ ਕਿਰਪਾ ਹੋਵੇ ਇਹ ਦੂਸਰਿਆਂ ਲੋਕਾਂ ਲਈ ਬਰਕਤ ਮੰਗਣ ਦਾ ਇੱਕ ਢੰਗ ਸੀ | # ਤੁਹਾਨੂੰ ਪੜਨਾਂਵ “ਤੁਸੀਂ” ਫਿਲਿੱਪੀਆਂ ਦੀ ਕਲੀਸਿਯਾ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ) # ਸਾਡਾ ਪਰਮੇਸ਼ੁਰ ਪਿਤਾ ਪੜਨਾਂਵ “ਸਾਡਾ” ਮਸੀਹ ਵਿੱਚ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ, ਜਿਸ ਵਿੱਚ ਤਿਮੋਥਿਉਸ, ਪੌਲੁਸ ਅਤੇ ਫਿਲਿੱਪੀਆਂ ਦੇ ਵਿਸ਼ਵਾਸੀ ਵੀ ਸ਼ਾਮਿਲ ਹਨ | (ਦੇਖੋ: ਸੰਮਲਿਤ)