ਇਹ ਇੱਕ ਪੱਤ੍ਰੀ ਹੈ ਜਿਹੜੀ ਪੌਲੁਸ ਨੇ ਫਿਲੇਮੋਨ ਨਾਮ ਦੇ ਆਦਮੀ ਨੂੰ ਲਿਖੀ | # ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ, ਅਤੇ ਤਿਮੋਥਿਉਸ ਸਾਡਾ ਭਰਾ, ਅੱਗੇ ਯੋਗ ਫਿਲੇਮੋਨ ਨੂੰ ਤੁਹਾਡੀ ਭਾਸ਼ਾ ਵਿੱਚ ਪੱਤ੍ਰੀ ਦੇ ਲੇਖਕ ਦੀ ਪਹਿਚਾਣ ਕਰਾਉਣ ਦਾ ਕੋਈ ਖਾਸ ਢੰਗ ਹੋ ਸਕਦਾ ਹੈ | ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਅਸੀਂ, ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ, ਅਤੇ ਤਿਮੋਥਿਉਸ ਸਾਡਾ ਭਰਾ, ਇਹ ਪੱਤ੍ਰੀ ਫਿਲੇਮੋਨ ਨੂੰ ਲਿਖਦੇ ਹਾਂ |” # ਮਸੀਹ ਯਿਸੂ ਦਾ ਇੱਕ ਕੈਦੀ “ਜੋ ਯਿਸੂ ਮਸੀਹ ਦੇ ਬਾਰੇ ਸਿਖਾਉਣ ਦੇ ਕਾਰਨ ਕੈਦ ਵਿੱਚ ਹੈ |” ਜਿਹੜੇ ਲੋਕ ਯਿਸੂ ਨੂੰ ਪਸੰਦ ਨਹੀਂ ਕਰਦੇ ਸਨ ਉਹਨਾਂ ਨੇ ਪੌਲੁਸ ਨੂੰ ਕੈਦ ਵਿੱਚ ਪਾਉਣ ਦੁਆਰਾ, ਸਜ਼ਾ ਦਿੱਤੀ | # ਸਾਡਾ ਪਿਆਰਾ ਭਰਾ “ਸਾਡਾ ਪਿਆਰਾ ਸਾਥੀ ਭਰਾ” ਜਾਂ “ਸਾਡਾ ਆਤਮਿਕ ਭਰਾ ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ” # ਅਤੇ ਸਹਿ ਕਰਮੀ “ਜਿਹੜਾ ਸਾਡੇ ਵਾਂਗੁ ਖ਼ੁਸ਼ਖਬਰੀ ਨੂੰ ਫੈਲਾਉਣ ਲਈ ਕੰਮ ਕਰਦਾ ਹੈ” # ਅੱਫਿਆ, ਸਾਡੀ ਭੈਣ ਅੱਫਿਆ ਦਾ ਅਰਥ “ਸਾਡਾ ਸਾਥੀ ਵਿਸ਼ਵਾਸੀ” ਜਾਂ “ਅੱਫਿਆ, ਸਾਡੀ ਆਤਮਿਕ ਭੈਣ” ਹੈ (ਦੇਖੋ: ਨਾਵਾਂ ਦਾ ਅਨੁਵਾਦ ਕਰੋ) # ਅਰਖਿੱਪੁਸ ਇਹ ਇੱਕ ਆਦਮੀ ਦਾ ਨਾਮ ਹੈ | # ਸਾਡਾ ਸੰਗੀ ਸਿਪਾਹੀ ਇੱਥੇ ਸ਼ਬਦ “ਸਿਪਾਹੀ” ਇੱਕ ਅਲੰਕਾਰ ਹੈ ਜੋ ਉਸ ਵਿਅਕਤੀ ਦੇ ਬਾਰੇ ਵਿਆਖਿਆ ਕਰਦਾ ਹੈ ਜਿਹੜਾ ਖ਼ੁਸ਼ਖਬਰੀ ਨੂੰ ਫੈਲਾਉਣ ਲਈ ਸੰਘਰਸ਼ ਕਰਦਾ ਹੈ | ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਸਾਡਾ ਸੰਗੀ ਆਤਮਿਕ ਜੋਧਾ” ਜਾਂ “ਜਿਹੜਾ ਸਾਡੇ ਨਾਲ ਮਿਲਕੇ ਆਤਮਿਕ ਜੁੱਧ ਲੜਦਾ ਹੈ|“ (ਦੇਖੋ: ਅਲੰਕਾਰ) # ਕਲੀਸਿਯਾ ਜੋ ਤੇਰੇ ਘਰ ਵਿੱਚ ਹੈ “ਵਿਸ਼ਵਾਸੀਆਂ ਦਾ ਸਮੂਹ ਜਿਹੜਾ ਤੇਰੇ ਘਰ ਵਿੱਚ ਇਕੱਠਾ ਹੁੰਦਾ ਹੈ” (UDB) # ਤੇਰੇ ਘਰ ਸ਼ਬਦ “ਤੁਸੀਂ” ਇੱਕ ਵਚਨ ਹੈ ਅਤੇ ਫਿਲੇਮੋਨ ਨਾਲ ਸੰਬੰਧਿਤ ਹੈ | # ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ “ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦੇਵੇ |” ਇਹ ਇੱਕ ਬਰਕਤ ਹੈ | ਸ਼ਬਦ “ਤੁਸੀਂ” ਬਹੁਵਚਨ ਹੈ ਅਤੇ ਉਹਨਾਂ ਸਾਰੇ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਨੂੰ ਪੌਲੁਸ 1 ਅਤੇ 2 ਆਇਤ ਵਿੱਚ ਸਲਾਮ ਕਰਦਾ ਹੈ |