# (ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ| ਉਹ ਦ੍ਰਿਸ਼ਟਾਂਤ ਦੇ ਅਰਥ ਨੂੰ ਦੱਸਦਾ ਹੈ|) # ਸ਼ੈਤਾਨ ਆਕੇ ਉਸ ਵਚਨ ਨੂੰ ਉਨ੍ਹਾਂ ਦੇ ਦਿਲਾਂ ਦੇ ਵਿੱਚੋਂ ਕੱਡ ਲੈ ਜਾਂਦਾ ਹੈ ਇਸ ਦਾ ਅਰਥ ਹੈ ਉਹ ਉਨ੍ਹਾਂ ਨੂੰ ਉਸ ਵਚਨ ਨੂੰ ਭੁਲਾ ਦਿੰਦਾ ਹੈ ਜੋ ਉਨ੍ਹਾਂ ਨੇ ਸੁਣਿਆ ਸੀ| # ਦੂਰ ਲੈ ਜਾਂਦਾ ਹੈ ਦ੍ਰਿਸ਼ਟਾਂਤ ਦੇ ਵਿੱਚ ਪੰਛੀਆਂ ਦੇ ਦੁਆਰਾ ਕਿਸੇ ਚੀਜ ਨੂੰ ਖੋਹਣ ਦੇ ਲਈ ਇਹ ਅਲੰਕਾਰ ਹੈ| ਆਪਣੇ ਭਾਸ਼ਾ ਦੇ ਵਿੱਚ ਉਹ ਸ਼ਬਦ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਜੋ ਇਸ ਚਿੱਤਰ ਨੂੰ ਬਣਾਈ ਰੱਖਦਾ ਹੈ| (ਦੇਖੋ: ਅਲੰਕਾਰ) # ਅਜਿਹਾ ਨੇ ਹੋਵੇ ਕਿ ਉਹ ਵਿਸ਼ਵਾਸ ਕਰਕੇ ਬਚਾਏ ਜਾਣ ਇਸ ਦਾ ਅਨੁਵਾਦ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: "ਤਾਂ ਕਿ ਉਹ ਵਿਸ਼ਵਾਸ ਨਾ ਕਰਨ ਅਤੇ ਨਤੀਜੇ ਵੱਜੋਂ ਬਚਾਏ ਨਾ ਜਾਣ" (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਕਿਉਂਕਿ ਸ਼ੈਤਾਨ ਦਾ ਮਕਸਦ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਕਿਉਂਕਿ ਸ਼ੈਤਾਨ ਸੋਚਦਾ ਹੈ, ਕਿ ਉਹ ਵਿਸ਼ਵਾਸ ਨਾ ਕਰਨ ਅਤੇ ਨਾ ਬਚਾਏ ਜਾਣ|” # ਪਰਤਾਵੇ ਵੇਲੇ ਉਹ ਹੱਟ ਜਾਂਦੇ ਹਨ "ਜਦ ਉਹ ਤੰਗੀ ਦਾ ਅਨੁਭਵ ਕਰਦੇ ਹਨ ਤਾਂ ਉਹ ਵਿਸ਼ਵਾਸ ਤੋਂ ਡਿੱਗ ਜਾਂਦੇ ਹਨ" ਜਾਂ "ਜਦੋਂ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ”