ਪੌਲੁਸ ਲੋਕਾਂ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ | # ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਦੇ ਵਿੱਚ ਸਿੱਖਿਆ ਪਾਈ “ਇੱਥੇ ਯਰੂਸ਼ਲਮ ਵਿੱਚ ਰੱਬੀ ਗਮਲੀਏਲ ਦਾ ਚੇਲਾ ਸੀ” # ਮੈਂਨੂੰ ਸਾਡੇ ਪਿਉ ਦਾਦਿਆਂ ਦੀ ਸ਼ਰਾ ਸਖਤਾਈ ਦੇ ਨਾਲ ਸਿਖਾਈ ਗਈ “ਉਹਨਾਂ ਨੇ ਮੈਨੂੰ ਸਾਡੇ ਪਿਉ ਦਾਦਿਆਂ ਦੀ ਸ਼ਰਾ ਬਹੁਤ ਸਖਤਾਈ ਦੇ ਨਾਲ ਸਿਖਾਈ” ਜਾਂ “ਜਿਹੜੀ ਸਿੱਖਿਆ ਮੈਂ ਪਾਈ ਉਹ ਪੂਰੀ ਤਰ੍ਹਾਂ ਦੇ ਨਾਲ ਸਾਡੇ ਪਿਉ ਦਾਦਿਆਂ ਦੀ ਸ਼ਰਾ ਦੇ ਅਨੁਸਾਰ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਮੈਂ ਪਰਮੇਸ਼ੁਰ ਦੇ ਲਈ ਅਣਖੀ ਹਾਂ “ਜਿਸ ਉੱਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਉਸ ਨੂੰ ਕਰਨ ਦੇ ਲਈ ਮੇਰੀ ਸਖਤ ਭਾਵਨਾ ਸੀ” ਜਾਂ “ਪਰਮੇਸ਼ੁਰ ਦੀ ਸੇਵਾ ਕਰਨ ਦਾ ਮੈਨੂੰ ਜਨੂੰਨ ਹੈ” # ਜਿਵੇਂ ਤੁਸੀਂ ਸਾਰੇ ਅੱਜ ਦੇ ਦਿਨ ਹੋ “ਜਿਸ ਤਰ੍ਹਾਂ ਤੁਸੀਂ ਸਾਰੇ ਅੱਜ ਹੋ” ਜਾਂ “ਅੱਜ ਤੁਹਾਡੇ ਵਾਂਗੂ |” ਪੌਲੁਸ ਆਪਣੀ ਤੁਲਣਾ ਭੀੜ ਦੇ ਨਾਲ ਕਰਦਾ ਹੈ | # ਇਹ ਪੰਥ “ਇਹ ਪੰਥ” ਯਰੂਸ਼ਲਮ ਦੇ ਵਿੱਚ ਸਥਾਨਿਕ ਵਿਸ਼ਵਾਸੀਆਂ ਨੂੰ ਦਿੱਤਾ ਗਿਆ ਨਾਮ ਸੀ | (ਦੇਖੋ: ਰਸੂਲ 9:2) # ਮੌਤ ਤੱਕ ਪੌਲੁਸ ਉਹਨਾਂ ਨੂੰ ਮਾਰਨ ਦੀ ਇੱਛਾ ਰੱਖਦਾ ਸੀ ਜਿਹੜੇ ਇਸ ਪੰਥ ਦੇ ਸਨ | # ਗਵਾਹੀ ਦਿੰਦੀ ਹੈ “ਗਵਾਹੀ ਦਿੰਦੀ ਹੈ” ਜਾਂ “ਸਾਖੀ ਦਿੰਦੀ ਹੈ” # ਮੈਂ ਉਹਨਾਂ ਤੋਂ ਚਿੱਠੀਆਂ ਲਈਆਂ “ਮੈਂ ਮਹਾਂ ਜਾਜਕਾਂ ਅਤੇ ਬਜ਼ੁਰਗਾਂ ਤੋਂ ਚਿੱਠੀਆਂ ਲਈਆਂ” # ਮੈਂ ਬੰਨ ਕੇ ਲਿਆਉਣ ਵਾਲਾ ਸੀ “ਉਹਨਾਂ ਨੇ ਮੈਨੂੰ ਬੰਨ੍ਹ ਕੇ ਲਿਆਉਣ ਦਾ ਹੁਕਮ ਦਿੱਤਾ”