pa_tn/ROM/08/20.md

19 lines
3.2 KiB
Markdown
Raw Normal View History

2017-08-29 21:15:17 +00:00
# ਕਿਉਂ ਜੋ ਸਾਰੀ ਸਰਿਸ਼ਟ ਅਨਰਥ ਦੇ ਅਧੀਨ ਕੀਤੀ ਗਈ ਹੈ
ਕਿਰਿਆਸ਼ੀਲ ਕਿਰਿਆ ਦੇ ਨਾਲ ਸਮਾਂਤਰ ਅਨੁਵਾਦ: “ਕਿਉਂਕਿ ਹਰੇਕ ਜਿਹੜੀ ਚੀਜ਼ ਪਰਮੇਸ਼ੁਰ ਨੇ ਬਣਾਈ ਉਸ ਨੂੰ ਉਸ ਮਕਸਦ ਤੱਕ ਪਹੁੰਚਣ ਤੋਂ ਅਯੋਗ ਬਣਾਇਆ ਜਿਸ ਦੇ ਲਈ ਪਰਮੇਸ਼ੁਰ ਨੇ ਉਸ ਨੂੰ ਬਣਾਇਆ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਆਪਣੀ ਇੱਛਾ ਦੇ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ
ਇੱਥੇ “ਸਰਿਸ਼ਟੀ” ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਜਿਹੜਾ ਇੱਛਾ ਕਰ ਸਕਦਾ ਹੈ | ਸਮਾਂਤਰ ਅਨੁਵਾਦ: “ਇਸ ਕਾਰਨ ਨਹੀਂ ਕਿ ਰਚਨਾ ਕੀਤੀਆਂ ਹੋਈਆਂ ਚੀਜ਼ਾਂ ਨੇ ਚਾਹਿਆ, ਪਰ ਇਸ ਦੇ ਕਾਰਨ ਕਿ ਪਰਮੇਸ਼ੁਰ ਨੇ ਚਾਹਿਆ |” (ਦੇਖੋ: ਮੂਰਤ)
# ਇਸ ਆਸ ਵਿੱਚ ਕਿ ਸਰਿਸ਼ਟੀ ਆਪ ਵੀ ਛੁਟ ਕੇ
ਇੱਕ ਨਵੇਂ ਵਾਕ ਅਤੇ ਕਿਰਿਆਸ਼ੀਲ ਕਿਰਿਆ ਦੇ ਨਾਲ ਸਮਾਂਤਰ ਅਨੁਵਾਦ: “ਫਿਰ ਵੀ ਬਣਾਇਆ ਹੋਈਆਂ ਚੀਜ਼ਾਂ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਉਹਨਾਂ ਨੂੰ ਬਚਾਵੇਗਾ” (ਦੇਖੋ: UDB) |
ਅਨੁਵਾਦ ਟਿੱਪਣੀਆਂ
# ਗੁਲਾਮੀ ਤੋਂ ਮੌਤ ਦੇ ਵੱਲ
ਪੌਲੁਸ ਬਣਾਈਆਂ ਹੋਇਆ ਚੀਜ਼ਾਂ ਦੀ ਤੁਲਣਾ ਗੁਲਾਮਾਂ ਦੇ ਨਾਲ ਕਰਦਾ ਹੈ ਅਤੇ “ਮੌਤ” ਦੀ ਤੁਲਣਾ ਉਹਨਾਂ ਦੇ ਮਾਲਕ ਦੇ ਨਾਲ ਕਰਦਾ ਹੈ | ਸਮਾਂਤਰ ਅਨੁਵਾਦ: “ਸੜਨ ਅਤੇ ਮਰਨ ਤੋਂ |” (ਦੇਖੋ: ਅਲੰਕਾਰ)
# ਪਰਮੇਸ਼ੁਰ ਦੇ ਬਾਲਕਾਂ ਦੀ ਆਜ਼ਾਦੀ ਦੀ ਵਡਿਆਈ ਦੇ ਵਿੱਚ
“ਅਤੇ ਜਦੋਂ ਉਹ ਆਪਣੇ ਬੱਚਿਆਂ ਨੂੰ ਆਦਰ ਦਿੰਦਾ ਹੈ ਉਹ ਉਹਨਾਂ ਨੂੰ ਆਜ਼ਾਦ ਕਰੇਗਾ”
# ਅਸੀਂ ਜਾਣਦੇ ਹਾਂ ਕਿ ਸਾਰੀ ਸਰਿਸ਼ਟੀ ਰਲ ਕੇ ਹਉਕੇ ਭਰਦੀ ਹੈ ਅਤੇ ਉਸ ਨੂੰ ਪੀੜਾਂ ਲੱਗੀਆਂ ਹੋਈਆਂ ਹਨ
ਸਰਿਸ਼ਟੀ ਦੀ ਤੁਲਣਾ ਇੱਕ ਔਰਤ ਦੇ ਨਾਲ ਕੀਤੀ ਗਈ ਹੈ ਜੋ ਬੱਚੇ ਨੂੰ ਜਨਮ ਦੇਣ ਦੇ ਸਮੇਂ ਹਉਕੇ ਭਰਦੀ ਹੈ | “ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰੇਕ ਚੀਜ਼ ਜੋ ਪਰਮੇਸ਼ੁਰ ਨੇ ਬਣਾਈ ਉਹ ਆਜ਼ਾਦ ਹੋਣਾ ਚਾਹੁੰਦੀ ਹੈ ਅਤੇ ਇਸ ਲਈ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਵਾਂਗੂ ਹਉਕੇ ਭਰਦੀ ਹੈ |”